Patiala: 10th October, 2020

M M Modi College organized Online Wildlife Week-2020

M M Modi College, Patiala organized online wildlife week 2020 based on the theme of ‘Sustaining all life on earth’. It was organized by the Department of Botany and Zoology. The objective of this week was to create awareness among students and public about protection and preservation of wild-life.

College Principal Dr. Khushvinder Kumar congratulated the participating students and said that the forest are like lungs of our earth and it is responsibility of every citizen to protect and preserve our natural forests and diverse wildlife.

The organizing Secretary of the event Dr. Ashwani Kumar, Dean, Life Sciences told that during this event the online Quiz, Caption writing, Poster making and Power Point presentation competitions were organized for the students of B.Sc. Medical. The online quiz competition was held on 3rd of October. In this competition 55 students participated. Alisha of B.Sc.II, bagged 1st position while Kritika of B.Sc. III secured 2nd position. Riya Thakur of B.Sc. II got 3rd position. The Caption writing contest was conducted on 5th October in which 38 students participated. Simran Mittal of B.Sc.III got first position. Her caption was “Don’t Act Blindly, Treat Us Kindly”, 2nd position was won by Shivani of B.Sc.III and Payal of B.Sc.I , their captions were “Don’t Let Species go Extinct, in this world we are all linked” and “Fire of Development, Destruction of Nature” respectively. Third position was bagged by Simranjeet Singh of B.Sc.I. His caption was “Diversity in danger”. In the poster making competition 20 students participated, Ist prize was won by Mandeep Kaur of B.Sc.III, 2nd position was bagged by Eakdeep of B.Sc.III and Shabnamdeep of B.Sc.II. Third position was secured by Ridhi of B.Sc.I. The Powerpoint Presentations were submitted by 5 students. These were critically evaluated and 1st position was secured by Sakshi of B.Sc.III and Payal of B.Sc.I. 2nd position was bagged by Ankit of B.Sc.III and 3rd position was secured by Simran Sisodia of B.Sc.III and Prachi of B.Sc.I. Principal Dr. Khushwinder Kumar, congratulated all the winners and appreciated the active participation of all the students. The event was technical managed by Dr. Manish Sharma.

 

ਪਟਿਆਲਾ: 8 ਅਕਤੂਬਰ, 2020

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਆਨਲਾਈਨ ‘ਵਾਈਲਡ ਲਾਈਫ਼ ਵੀਕ-2020’ ਆਯੋਜਿਤ ਕੀਤਾ ਗਿਆ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ‘ਸਿਸਟੇਨਵਲ ਆਲ ਲਾਈਫ ਆਨ ਅਰਥ’ ਵਿਸ਼ੇ ਤੇ ਆਧਾਰਿਤ ਇੱਕ ਆਨਲਾਈਨ ‘ਵਾਈਲਡ ਲਾਈਫ਼ ਵੀਕ-2020’ ਦਾ ਆਯੋਜਨ ਕੀਤਾ ਗਿਆ ਜਿਸ ਦਾ ਪ੍ਰਬੰਧਨ ਅਤੇ ਸੰਚਾਲਨ ਬਨਸਪਤੀ ਅਤੇ ਜੀਵ-ਵਿਗਿਆਨ ਵਿਭਾਗ ਵੱਲੋਂ ਕੀਤਾ ਗਿਆ। ਇਸ ਹਫ਼ਤੇ ਦੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਜੰਗਲ ਵਰਗੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਤੇ ਸਾਂਭ-ਸੰਭਾਲ ਬਾਰੇ ਜਾਣੂ ਕਰਵਾਉਣਾ ਸੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਪ੍ਰੋਗਰਾਮ ਬਾਰੇ ਬੋਲਦਿਆਂ ਦੱਸਿਆ ਕਿ ਜੰਗਲ ਧਰਤੀ ਦੇ ਫੇਫੜਿਆਂ ਵਾਂਗ ਹਨ ਅਤੇ ਉਹਨਾਂ ਦੀ ਸੁਰੱਖਿਆ ਅਤੇ ਜੰਗਲੀ-ਜੀਵਾਂ ਨੂੰ ਬਚਾਉਣਾ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਹੈ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਆਨਲਾਈਨ ਕੁਇੱਜ਼, ਕੈਪਸ਼ਨ ਰਾਈਟਿੰਗ, ਪੋਸਟਰ ਮੇਕਿੰਗ ਅਤੇ ਪਾਵਰ-ਪੁਆਇੰਟ ਪ੍ਰੈਜ਼ੇਨਟੇਸ਼ਨ ਕਰਵਾਏ ਗਏ।

ਇਸ ਪ੍ਰੋਗਰਾਮ ਦੇ ਕਾਰਜਕਾਰੀ ਪ੍ਰਬੰਧਕ ਡਾ. ਅਸ਼ਵਨੀ ਕੁਮਾਰ, ਡੀਨ ਲਾਈਫ਼ ਸਾਇੰਸਿਜ਼ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਤਿੰਨ ਅਕਤੂਬਰ ਨੂੰ ਆਨਲਾਈਨ ਕੁਇੱਜ਼ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 55 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਬੀ.ਐਸ.ਸੀ. ਭਾਗ ਦੂਜਾ ਦੀ ਆਲੀਸ਼ਾ ਨੇ ਪਹਿਲਾ, ਬੀ.ਐਸ.ਸੀ. ਭਾਗ ਤੀਜਾ ਦੀ ਕ੍ਰਿਤਿਕਾ ਨੇ ਦੂਜਾ ਅਤੇ ਬੀ.ਐਸ.ਸੀ. ਭਾਗ ਦੂਜਾ ਦੀ ਰਿਆ ਠਾਕੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜ ਅਕਤੂਬਰ ਨੂੰ ਕਰਵਾਏ ਗਏ ਕੈਪਸ਼ਨ ਰਾਈਟਿੰਗ ਮੁਕਾਬਲੇ ਵਿੱਚ 38 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬੀ.ਐਸ.ਸੀ. ਭਾਗ ਤੀਜਾ ਦੀ ਵਿਦਿਆਰਥਣ ਸਿਮਰਨ ਮਿੱਤਲ ਨੇ ਕੈਪਸ਼ਨ ‘ਡੋਂਟ ਐਕਟ ਬਲਾਇੰਡਲੀ, ਟ੍ਰੀਟ ਅਸ ਕਾਈਂਡਲੀ’ ਲਿਖਕੇ ਪਹਿਲਾ ਸਥਾਨ ਹਾਸਿਲ ਕੀਤਾ। ਬੀ.ਐਸ.ਸੀ. ਭਾਗ ਦੂਜਾ ਦੀ ਵਿਦਿਆਰਥਣ ਸ਼ਿਵਾਨੀ ਨੇ ‘ਡੂ ਨਾਟ ਲੈੱਟ ਸਪੀਸ਼ਿਜ਼ ਗੋ ਐਕਸਟਿੰਕਟ ਇਨ ਦਿਸ ਵਰਲਡ, ਵੂਈ ਆਲ ਆਰ ਲਿੰਕਡ’ ਲਿੱਖਕੇ ਦੂਜਾ ਸਥਾਨ ਅਤੇ ਬੀ.ਐਸ.ਸੀ. ਭਾਗ ਪਹਿਲਾ ਦੇ ਸਿਮਰਨਪ੍ਰੀਤ ਸਿੰਘ ਨੇ ‘ਡਿਵਰਸਿਟੀ ਇੰਨ ਡੇਂਜਰ’ ਲਿਖਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵੀਹ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਪਹਿਲਾ ਸਥਾਨ ਬੀ.ਐਸ.ਸੀ. ਭਾਗ ਤੀਜਾ ਦੀ ਮਨਦੀਪ ਕੌਰ, ਦੂਜਾ ਸਥਾਨ ਬੀ.ਐਸ.ਸੀ. ਭਾਗ ਤੀਜਾ ਦੀ ਇੱਕਦੀਪ ਨੇ ਅਤੇ ਸ਼ਬਨਮਦੀਪ, ਬੀ.ਐਸ.ਸੀ. ਭਾਗ ਦੂਜਾ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਬੀ.ਐਸ.ਸੀ. ਭਾਗ ਪਹਿਲਾ ਦੀ ਵਿਦਿਆਰਥਣ ਨਿਧੀ ਰਹੀ। ਪਾਵਰ-ਪੁਆਇੰਟ ਪ੍ਰੈਜ਼ੈਨਟੇਸ਼ਨਜ਼ ਵਿੱਚ ਪੰਜ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ ਬੀ.ਐਸ.ਸੀ. ਭਾਗ ਤੀਜਾ ਦੀ ਵਿਦਿਆਰਥਣ ਸ਼ਾਕਸੀ ਅਤੇ ਬੀ.ਐਸ.ਸੀ. ਭਾਗ ਪਹਿਲਾ ਦੀ ਪਾਇਲ ਨੇ ਪਹਿਲਾ, ਬੀ.ਐਸ.ਸੀ. ਭਾਗ ਤੀਜਾ ਦੇ ਅੰਕਿਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ਤੇ ਬੀ.ਐਸ.ਸੀ. ਭਾਗ ਤੀਜਾ ਦੀ ਸਿਮਰਨ ਸਿਸੋਦੀਆ ਅਤੇ ਬੀ.ਐਸ.ਸੀ. ਭਾਗ ਪਹਿਲਾ ਦੀ ਪ੍ਰਾਚੀ ਰਹੀ। ਇਸ ਪ੍ਰੋਗਰਾਮ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਨੂੰ ਆਨਲਾਈਨ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਡਾ. ਮਨੀਸ਼ ਸ਼ਰਮਾ ਨੇ ਨਿਭਾਈ।